Punja Police SI 19 Aug 2021 Shif 1 Paper 1

Show Para  Hide Para 
Question Numbers: 96-100
ਨਿਮਨ ਲਿਖਿਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉਤਰ ਦਿਓ:-
ਅਸਲ ਵਿਚ ਇਨ੍ਹਾਂ ਆਰਡੀਨੈਂਸਾਂ ਨੂੰ ਲਿਆਉਣ ਦੀ ਲੋੜ ਇਸ ਕਰ ਕੇ ਪਈ ਕਿ ਦੇਸ਼ 'ਚ ਇਹ ਵਕਾਲਤ ਲੰਮੇ ਅਰਸੇ ਤੋਂ ਚੱਲ ਰਹੀ ਹੈ ਕਿ ਲੋਕਾਂ ਦੀ ਵੱਡੀ ਗਿਣਤੀ ਨੂੰ ਖੇਤੀ 'ਚੋਂ ਕੱਢ ਕੇ ਸ਼ਹਿਰਾਂ ਵਿਚ ਲਿਜਾਣ ਨਾਲ ਹੀ ਦੇਸ਼ ਦਾ ਵਿਕਾਸ ਸੰਭਵ ਹੈ। ਇਸ ਦਾ ਛੁਪਿਆ ਮੰਤਵ ਇਹ ਹੈ ਕਿ ਖੇਤੀ ਨੂੰ ਵੱਡੀਆਂ ਕੰਪਨੀਆਂ ਦੇ ਹੱਥਾਂ 'ਚ ਸੌਂਪਿਆ ਜਾਵੇ ਅਤੇ ਇਹ ਕੰਪਨੀਆਂ ਪ੍ਰੋਸੈਸਿੰਗ, ਬਰਾਮਦ ਅਤੇ ਵਾਅਦਾ ਵਪਾਰ ਕਰ ਸਕਣ। ਇਨ੍ਹਾਂ ਆਰਡੀਨੈਂਸਾਂ ਰਾਹੀਂ ਖੇਤੀ ਮੰਡੀਕਰਨ ਨਾਲ ਸਬੰਧਤ ਸੰਸਥਾਵਾਂ ਜਿਵੇਂ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ
(ਸੀ. ਏ. ਸੀ. ਪੀ.), ਭਾਰਤੀ ਖਾਧ ਕਾਰਪੋਰੇਸ਼ਨ (ਐਫ. ਸੀ. ਆਈ.) ਅਤੇ ਰਾਜ ਮੰਡੀ ਬੋਰਡਾਂ ਦਾ ਭੋਗ ਪੈ ਜਾਵੇਗਾ। ਸਭ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਇਹ ਸੰਸਥਾਵਾਂ ਹੋਂਦ ਵਿਚ ਕਿਉਂ ਆਈਆਂ ਸਨ ? ਹਰੀ ਕ੍ਰਾਂਤੀ ਦੇ ਮਾਡਲ ਨਾਲ ਖੇਤੀ ਉਪਜ ਵਿਚ ਵਾਧੇ ਕਾਰਨ, ਇਸ ਦੇ ਮੰਡੀਕਰਨ ਅਤੇ ਭੰਡਾਰਨ ਲਈ ਸੰਸਥਾਈ ਤੇ ਨੀਤੀਗਤ ਕਦਮ ਚੁੱਕੇ ਗਏ ਸਨ। ਇਸ ਤੋਂ ਪਹਿਲਾਂ ਕਿਸਾਨਾਂ ਅਤੇ ਖਪਤਕਾਰਾਂ ਦੀ ਮੰਡੀ ਵਿਚ ਲੁੱਟ ਹੁੰਦੀ ਸੀ। ਇਸ ਪ੍ਰਸੰਗ ਵਿਚ ਹੀ ਉਸ ਸਮੇਂ ਕੇਂਦਰ ਵਿਚ ਸੀ.ਏ.ਸੀ.ਪੀ., ਐਫ.ਸੀ.ਆਈ. ਅਤੇ ਰਾਜਾਂ ਵਿਚ ਮੰਡੀ ਬੋਰਡਾਂ ਦੀ ਸਥਾਪਨਾ ਕੀਤੀ ਗਈ ਸੀ। ਇਸ ਵਿਚ ਏ. ਪੀ. ਐਮ. ਸੀ. ਐਕਟ ਰਾਹੀਂ ਫ਼ਸਲਾਂ ਦੀ ਖ਼ਰੀਦ ਰੈਗੂਲੇਟਿਡ ਮੰਡੀਆਂ ਵਿਚ ਹੋਣ ਲੱਗ ਪਈ। ਪੰਜਾਬ ਅਤੇ ਹਰਿਆਣਾ ਵਿਚ ਕਣਕ ਅਤੇ ਝੋਨੇ ਦੀ ਫ਼ਸਲ ਘੱਟੋ-ਘੱਟ ਸਹਾਇਕ ਕੀਮਤ (ਐਮ.ਐਸ.ਪੀ.) ਉੱਤੇ ਸਰਕਾਰੀ ਅਦਾਰਿਆਂ ਵੱਲੋਂ ਖਰੀਦੀ ਜਾਣ ਲੱਗ ਪਈ। ਇਸੇ ਕਰ ਕੇ ਇਥੋਂ ਦੇ ਕਿਸਾਨਾਂ ਦੀ ਆਮਦਨ ਬਾਕੀ ਸੂਬਿਆਂ ਨਾਲੋਂ ਵੱਧ ਹੈ।
© examsnet.com
Question : 99
Total: 100
Go to Question: